ਚੰਡੀਗੜ : ਹਰਿਆਣਾ ਦੇ ਬਿਜਲੀ ਤੇ ਜੇਲ ਮੰਤਰੀ ਰਣਜੀਤ ਸਿੰਘ ਨੇ ਸੂਬੇ ਵਿਚ 5000 ਟਿਊਬਵੈਲ ਕੁਨੈਕਸ਼ਨ (tubewell connection ) ਜਾਰੀ ਕਰਨ ਲਈ ਮੁੱਖ ਮੰਤਰੀ ਮਨੋਹਰ ਲਾਲ (chief Minister Manohar Lal khattar) ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਨਾਂ ਨੇ ਇਹ ਫੈਸਲਾ ਲੈ ਕੇ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਦਾ ਕੰਮ ਕੀਤਾ ਹੈ| ਸ੍ਰੀ ਰਣਜੀਤ ਸਿੰਘ ਨੇ ਕਿਹਾ ਕਿ ਕਲ ਦੇਰ ਸ਼ਾਮ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਬਿਜਲੀ ਵਿਭਾਗ ਦੀ ਇਕ ਸਮੀਖਿਆ ਮੀਟਿੰਗ ਦੌਰਾਨ ਗਰਮੀਆਂ ਦੇ ਦਿਨਾਂ ਵਿਚ ਬਿਜਲੀ (electricity) ਦੀ ਸਮੁਚਿਤ ਉਪਲੱਬਧਤਾ 'ਤੇ ਵਿਚਾਰ ਕੀਤਾ ਗਿਆ| ਇਸ ਦੌਰਾਨ ਲਗਪਗ 5000 ਟਿਊਬਵੈਲ ਕੁਨੈਕਸ਼ਨ ਜਾਰੀ ਕਰਨ ਦਾ ਵੀ ਫੈਸਲਾ ਕੀਤਾ ਗਿਆ| ਉਨਾਂ ਕਿਹਾ ਕਿ 9039 ਕਿਸਾਨਾਂ ਨੇ ਆਪਣੇ ਅਸਟੀਮੇਟ ਦੇ ਪੈਸੇ ਜਮਾਂ ਕਰਵਾ ਰੱਖੇ ਹਨ| ਇੰਨਾਂ ਵਿਚ ਫਾਇਵ ਸਟਾਰ ਮੋਟਰਾਂ ਨਾਲ ਲਗਭਗ 1063 ਟਿਊਬਵੈਲ ਕੁਨੈਕਸ਼ਨ ਜਾਰੀ ਕੀਤੇ ਜਾ ਚੁੱਕੇ ਹਨ| ਬਾਕੀ ਲਗਭਗ 4000 ਅਜਿਹੇ ਟਿਊਬਵੈਲ ਕੁਨੈਕਸ਼ਨ ਅਗਲੇ 15 ਜੂਨ ਤਕ ਜਾਰੀ ਕਰ ਦਿੱਤੇ ਜਾਣਗੇ|
ਲਾਕਡਾਊਨ ਦੌਰਾਨ ਨਹੀਂ ਲਗੇਗਾ ਕਿਸੇ ਵੀ ਤਰਾਂ ਦਾ ਸਰਚਾਰਜ
|
ਇਸ ਤੋਂ ਬਾਅਦ ਫਾਇਵ ਸਟਾਰ ਦੀ ਮੋਟਰਾਂ ਮਹੁੱਇਆ ਹੋਣ 'ਤੇ ਨਵੇਂ ਟਿਊਬਵੈਲ ਕੁਨੈਕਸ਼ਨ ਲਗਾਏ ਜਾਣਗੇ| ਬਿਜਲੀ ਮੰਤਰੀ ਨੇ ਕਿਹਾ ਕਿ ਬਿਜਲੀ ਦੇ ਬਿਲਾਂ ਦੇ ਸਬੰਧ ਵਿਚ ਕੁਝ ਸ਼ਿਕਾਇਤ ਮਿਲੀ ਹੈ| ਕੋਰੋਨਾ ਮਹਾਮਾਰੀ ਕਾਰਣ ਘਰ-ਘਰ ਜਾ ਕੇ ਰਿਡਿੰਗ ਲੈਣਾ ਸੰਭਵ ਨਹੀਂ ਸੀ, ਇਸ ਲਈ ਇਹ ਬਿਲ ਔਸਤ ਆਧਾਰ 'ਤੇ ਭੇਜੇ ਗਏ ਸਨ| ਇਸ ਲਈ ਖਪਤਕਾਰਾਂ ਨੂੰ ਚਿੰਤਾ ਕਰਨ ਦੀ ਲੋਂੜ ਨਹੀਂ ਹੈ ਕਿਉਂਕਿ ਬਿਲਾਂ ਵਿਚ ਪਈ ਗਈ ਕਮੀਆਂ ਨੂੰ ਵਿਭਾਗ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ ਅਤੇ ਇੰਨਾਂ ਨੂੰ ਜਲਦ ਹੀ ਠੀਕ ਕਰ ਦਿੱਤਾ ਜਾਵੇਗਾ| ਸ੍ਰੀ ਰਣਜੀਤ ਸਿੰਘ ਨੇ ਕਿਹਾ ਿਕ ਖਪਤਕਾਰ ਹੈਲਪਲਾਇਨ ਨੰਬਰ 1912 'ਤੇ ਵੀ ਆਪਣੀ ਸ਼ਿਕਾਇਤਾਂ ਦਰਜ ਕਰਵਾ ਕੇ ਕਮੀਆਂ ਠੀਕ ਕਰਵਾ ਸਕਦੇ ਹਨ| ਉਨਾਂ ਕਿਹਾ ਕਿ ਜੇਕਰ ਕਿਸੇ ਖਪਤਕਾਰ ਨੇ ਵੱਧੇ ਹੋਏ ਬਿਲ ਦਾ ਭੁਗਤਾਨ ਕਰ ਦਿੱਤਾ ਹੈ ਤਾਂ ਉਨਾਂ ਦੇ ਅਗਲੇ ਬਿਲ ਵਿਚ ਇਸ ਰਕਮ ਨੂੰ ਸਮਾਯੋਜਿਤ ਕਰ ਦਿੱਤਾ ਜਾਵੇਗਾ| ਇਸ ਤੋਂ ਇਲਾਵਾ, ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਲਾਕਡਾਊਨ ਦੌਰਾਨ ਕਿਸੇ ਵੀ ਤਰਾਂ ਦਾ ਸਰਚਾਰਜ ਨਹੀਂ ਲਗੇਗਾ| ਉਨਾਂ ਕਿਹਾ ਕਿ ਛੋਟੇ ਦੁਕਾਨਦਾਰ ਵੀ ਘਰੇਲੂ ਕੁਨੈਕਸ਼ਨ ਦੀ ਸ਼੍ਰੇਣੀ ਵਿਚ ਆਉਂਦੇ ਹਨ, ਇਸ ਲਈ ਉਨਾਂ ਨੂੰ ਵੀ ਇਹ ਰਾਹਤ ਦਿੱਤੀ ਜਾਵੇਗੀ|
ਉਨਾਂ ਕਿਹਾ ਕਿ ਸੂਬੇ ਵਿਚ ਰੋਜਾਨਾ 5000 ਮੈਗਾਵਾਟ ਬਿਜਲੀ ਦੀ ਖਪਤ ਹੋ ਰਹੀ ਹੈ ਅਤੇ ਇਸ ਸਮੇਂ ਸਾਡੇ ਕੋਲ ਲਗਭਗ 12000 ਮੈਗਾਵਾਟ ਬਿਜਲੀ ਮਹੁੱਇਆ ਹੈ| ਉਨਾਂ ਦਸਿਆ ਕਿ ਜਗਮਗ ਯੋਜਨਾ ਦੇ ਤਹਿਤ 4500 ਪਿੰਡਾਂ ਵਿਚ 24 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ| ਸ੍ਰੀ ਰਣਜੀਤ ਸਿੰਘ, ਜਿੰਨਾਂ ਕੋਲ ਜੇਲ ਵਿਭਾਗ ਵੀ ਹੈ, ਨੇ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਦਿਨਾਂ 6000 ਕੈਦਿਆਂ ਨੂੰ ਪੈਰੋਲ ਦਿੱਤੀ ਗਈ ਸੀ| ਹੁਣ ਉਨਾਂ ਦੀ ਪੈਰੋਲ ਦਾ ਸਮਾਂ ਅਗਲੇ 6 ਹਫਤੇ ਲਈ ਵੱਧਾ ਦਿੱਤਾ ਹੈ| ਇਸ ਲਈ ਸਾਰੇ ਕੈਦੀ 12 ਹਫਤੇ ਦੇ ਪੈਰੋਲ ਤੋਂ ਬਾਅਦ ਹੀ ਵਾਪਸ ਜੇਲਾਂ ਵਿਚ ਆਉਣਗੇ|